top of page

RAAHI E-AUTO SCHEME

E-Auto-01.png

“ਰਾਹੀ” ਈ-ਆਟੋ ਸਕੀਮ ਤਹਿਤ ਅੰਮ੍ਰਿਤਸਰ ਸ਼ਹਿਰ ਵਿੱਚ ਚੱਲ ਰਹੇ ਡੀਜ਼ਲ ਆਟੋ ਨੂੰ ਈ-ਆਟੋ ਨਾਲ ਬਦਲਣ ਦੀ ਯੋਜਨਾ ਹੈ। ਜਿਸ ਲਈ ਅੰਮ੍ਰਿਤਸਰ ਸਮਾਰਟ ਸਿਟੀ ਵੱਲੋਂ ਹਰੇਕ ਲਾਭਪਾਤਰੀ ਨੂੰ 1.25 ਲੱਖ (ਇਕ ਲੱਖ 25 ਹਜ਼ਾਰ) ਰੁਪਏ ਦੀ ਨਕਦ ਸਬਸਿਡੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਰਾਹੀ ਸਕੀਮ ਤਹਿਤ ਬੈਂਕਾਂ ਤੋਂ ਆਸਾਨ ਵਿਆਜ ਦਰਾਂ 'ਤੇ ਲੋਨ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਰਾਹੀ ਸਕੀਮ ਦਾ ਲਾਭ ਸਿਰਫ਼ ਉਨ੍ਹਾਂ ਆਟੋ ਰਿਕਸ਼ਾ ਚਾਲਕਾਂ ਨੂੰ ਹੀ ਮਿਲੇਗਾ ਜੋ ਅੰਮ੍ਰਿਤਸਰ ਆਟੋ ਰਿਕਸ਼ਾ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਹੋਣਗੇ ।

ਕਿਹੜੇ-ਕਿਹੜੇ ਆਟੋ ਰਾਹੀ ਸਕੀਮ ਅਧੀਨ ਸ਼ਾਮਿਲ ਕੀਤੇ ਜਾਣਗੇ?

ਰਾਹੀ ਸਕੀਮ ਦੇ ਤਹਿਤ, ਅੰਮ੍ਰਿਤਸਰ ਆਰ.ਟੀ.ਓ ਦਫਤਰ ਵਿੱਚ ਰਜਿਸਟਰਡ ਸਿਰਫ ਡੀਜ਼ਲ ਆਟੋ (PB 02 ਸੀਰੀਜ਼ ਵਾਲੇ) ਇਸ ਸਕੀਮ ਦੇ ਅਧੀਨ ਸ਼ਾਮਿਲ ਕੀਤੇ ਜਾਣਗੇ I ਸਾਲ 2017 ਤੋਂ ਬਾਅਦ ਤਰਨਤਾਰਨ ਜ਼ਿਲ੍ਹੇ ਦੇ ਪਤੇ 'ਤੇ ਰਜਿਸਟਰਡ ਡੀਜ਼ਲ ਆਟੋਜ਼ (ਭਾਵੇਂ PB 02 ਸੀਰੀਜ਼ ਅਧੀਨ ਰਜਿਸਟਰਡ ਹਨ) ਨੂੰ ਰਾਹੀ ਸਕੀਮ ਦੇ ਅਧੀਨ ਸ਼ਾਮਿਲ ਨਹੀਂ ਕੀਤਾ ਜਾਵੇਗਾ I
 

ਪੁਰਾਣੇ ਡੀਜ਼ਲ ਆਟੋ ਦਾ ਕੀ ਹੋਵੇਗਾ?

ਪੁਰਾਣੇ ਡੀਜ਼ਲ ਆਟੋ ਨੂੰ ਸਕ੍ਰੈਪ ਕਰ ਦਿੱਤਾ ਜਾਵੇਗਾ ਤਾਂ ਜੋ ਉਹ  ਦੁਬਾਰਾ ਸਿਸਟਮ ਦਾ ਹਿੱਸਾ ਨਾ ਬਣ ਸਕੇ I ਆਟੋ ਮਾਲਕ ਦੇ ਪੁਰਾਣੇ ਆਟੋ ਦੇ ਸਕ੍ਰੈਪ ਮੁੱਲ ਨੂੰ ਨਵਾਂ ਈ-ਆਟੋ ਲੈਣ ਸਮੇਂ ਸੂਚੀਬੱਧ ਕੰਪਨੀ ਦੁਆਰਾ ਡਾਊਨ ਪੇਮੈਂਟ ਵਜੋਂ ਕਟ ਲਿਆ ਜਾਵੇਗਾ I ਪੁਰਾਣੇ ਈ-ਆਟੋ ਦੇ ਸਕ੍ਰੈਪ ਮੁੱਲ ਨੂੰ ਸੂਚੀਬੱਧ ਕੰਪਨੀਆਂ ਦੁਆਰਾ ਨਿਰਧਾਰਤ ਕੀਤਾ ਜਾਵੇਗਾ, ਜੋ ਹਰੇਕ ਸੂਚੀਬੱਧ ਕੰਪਨੀ ਦੇ ਵੱਖ -ਵੱਖ ਹੋ ਸਕਦੇ ਹਨ I

ਕਿਹੜੀ ਕੰਪਨੀਆਂ ਦੇ ਈ-ਆਟੋ ਰਾਹੀ ਸਕੀਮ ਅਧੀਨ ਮਿਲਣਗੇ?

ਹੁਣ ਤੱਕ, ਪਿਆਜੀਓ,ਮਹਿੰਦਰਾ ਅਤੇ ਅਤੁੱਲ​ ਕੰਪਨੀ ਨੂੰ ਰਾਹੀ ਸਕੀਮ ਤਹਿਤ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਵਲੋਂ ਇਮਪੈਨਲਡ ਕੀਤਾ ਗਿਆ ਹੈ। ਇਛੁੱਕ ਵਿਅਕਤੀ ਆਪਣੀ ਪਸੰਦ ਅਤੇ ਸਹੂਲਤ ਅਨੁਸਾਰ ਇਮਪੈਨਲਡ ਕੰਪਨੀਆਂ ਵਿੱਚੋਂ ਕਿਸੇ ਦਾ ਵੀ ਈ-ਆਟੋ ਲੈ ਸਕਦਾ ਹੈ। ਪਰ ਸਬਸਿਡੀ 1.25 ਲੱਖ (1 ਲੱਖ 25 ਹਜ਼ਾਰ) ਹੀ ਮਿਲੇਗੀ।

ਰਾਹੀ ਸਕੀਮ ਦਾ ਲਾਭ ਲੈਣ ਲਈ ਕਿਹੜੇ-ਕਿਹੜੇ ਦਸਤਾਵੇਜ਼ ਲੋੜੀਂਦੇ ਹਨ?

  • ਆਧਾਰ ਕਾਰਡ

  • ਡ੍ਰਾਇਵਿੰਗ ਲਾਇਸੇੰਸ

  • ਡੀਜ਼ਲ ਆਟੋ ਦਾ ਰਜਿਸਟਰੇਸ਼ਨ ਸਰਟੀਫਿਕੇਟ

  • ਅੰਮ੍ਰਿਤਸਰ ਆਟੋ ਰਿਕਸ਼ਾ ਕੋਆਪਰੇਟਿਵ ਸੋਸਾਇਟੀ ਦੀ ਮੈਂਬਰਸ਼ਿਪ ਸਲਿੱਪ

ਨਵਾਂ ਈ-ਆਟੋ ਕਦੋਂ ਅਤੇ ਕਿਵੇਂ ਮਿਲੇਗਾ? ਪੁਰਾਣਾ ਆਟੋ ਕਦੋਂ ਤਕ ਸਕ੍ਰੈਪ ਹੋਵੇਗਾ?

ਸਕੀਮ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਆਪਣੇ ਡੀਜ਼ਲ ਆਟੋ ਅਤੇ ਬਾਕੀ ਦਸਤਾਵੇਜ਼ ਆਪਣੀ ਪਸੰਦ ਦੇ ਕੰਪਨੀ ਦੇ ਡੀਲਰ ਨੂੰ ਦੇਣੇ ਪੈਣਗੇ (ਜਿਸਦਾ ਉਹ ਈ-ਆਟੋ ਲੈਣ ਦਾ ਇੱਛੁਕ ਹੈ) I ਉਹ ਦਸਤਾਵੇਜ਼ ਡੀਲਰ ਦੁਆਰਾ ਤਸਦੀਕ ਲਈ ਅੰਮ੍ਰਿਤਸਰ ਸਮਾਰਟ ਸਿਟੀ ਨੂੰ ਭੇਜੇ ਜਾਣਗੇ। ਲਾਭਪਾਤਰੀ ਦੀ ਤਸਦੀਕ ਹੋਣ ਤੋਂ ਬਾਅਦ, ਉਹ ਆਪਣੀ ਪਸੰਦ ਦੀ ਕੰਪਨੀ ਦਾ ਈ-ਆਟੋ ਲੈ ਸਕੇਗਾ I ਜਿਸਦੇ ਲਈ ਉਸਨੂੰ ਪੁਰਾਣਾ ਆਟੋ ਸਰੈਂਡਰ ਕਰਨਾ ਹੋਵੇਗਾ ਅਤੇ ਜਿਵੇਂ ਹੀ ਉਹ ਪੁਰਾਣਾ ਆਟੋ ਸਰੈਂਡਰ ਕਰਦਾ ਹੈ, ਲਾਭਪਾਤਰੀ ਨੂੰ ਨਵਾਂ ਈ-ਆਟੋ ਦੇ ਦਿੱਤਾ ਜਾਵੇਗਾ I ਉਸ ਤੋਂ ਬਾਅਦ ਸਰੈਂਡਰ ਕੀਤੇ ਗਏ ਪੁਰਾਣੇ ਈ-ਆਟੋ ਨੂੰ ਸਕ੍ਰੈਪ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ I ਲਾਭਪਾਤਰੀ ਨੂੰ ਆਪਣੇ ਪੁਰਾਣੇ ਆਟੋ ਦੇ ਸਕ੍ਰੈਪ ਹੋਣ ਜਾਂ ਨਵੇਂ ਈ-ਆਟੋ ਲੈਣ ਲਈ ਦਿਨਾਂ ਜਾਂ ਹਫਤਿਆਂ ਦੀ ਉਡੀਕ ਨਹੀਂ ਕਰਨੀ ਪਵੇਗੀ I

ਕਿ ਰਾਹੀ ਸਕੀਮ ਦਾ ਲਾਭ ਲੈਣ ਲਈ ਅਪਲਾਈ ਕਰਨ ਵਾਸਤੇ ਕੋਈ ਫੀਸ ਰੱਖੀ ਗਈ ਹੈ?

ਨਹੀਂ, ਰਾਹੀ ਸਕੀਮ ਦਾ ਲਾਭ ਲੈਣ ਲਈ ਕੋਈ ਵੀ ਫਾਰਮ ਭਰਨ ਲਈ ਕੋਈ ਫੀਸ ਨਹੀਂ ਰੱਖੀ ਗਈ ਹੈ।

ਈ-ਆਟੋ ਕਿ ਹੈ?

ਈ-ਆਟੋ ਪਬਲਿਕ ਟ੍ਰਾੰਸਪੋਰਟ ਦਾ ਭਵਿੱਖ ਹੈ I  ਕਿਉਂਕਿ ਈ-ਆਟੋ ਤੋਂ ਕਿਸੀ ਤਰਾਂ ਦਾ ਪ੍ਰਦੂਸ਼ਣ ਨਹੀ ਹੁੰਦਾ ਅਤੇ ਇਸ ਨੂੰ ਚਲਾਉਣ ਦੀ ਲਾਗਤ ਵੀ ਕਾਫੀ ਘੱਟ ਹੈ, ਉਥੇ ਹੀ ਈ-ਆਟੋ ਸਮਰੱਥਾ (Capacity) ਵਿੱਚ ਰਵਾਇਤੀ ਡੀਜ਼ਲ/ਸੀ.ਐਨ.ਜੀ ਆਟੋ ਦੇ ਬਰਾਬਰ L5M ਕੈਟੇਗਰੀ ਦਾ ਵਾਹਨ ਹੈ I ਈ-ਆਟੋ ਵਿੱਚ ਵਰਤੀ ਜਾਣ ਵਾਲੀ ਟੈਕਨੋਲੋਜੀ ਈ-ਰਿਕਸ਼ਿਆਂ ਵਿੱਚ ਵਰਤੀ ਜਾਣ ਟੈਕਨੋਲੋਜੀ ਤੋਂ ਕਾਫੀ ਅਡਵਾਂਸ ਅਤੇ ਉੱਚ ਸ਼ਮਤਾ ਵਾਲੀ ਹੈ I  ਈ-ਆਟੋਜ਼ ਲਿਥੀਅਮ ਆਇਨ ਬੈਟਰੀਆਂ ਦੀ ਵਰਤੋਂ ਕਰਦੇ ਹਨ, ਜੋ ਕਿ ਨਾ ਸਿਰਫ਼ ਤੇਜੀ ਨਾਲ ਚਾਰਜ ਹੁੰਦੀ ਹੈ ਬਲਕਿ ਲਿਥੀਅਮ ਆਇਨ ਬੈਟਰੀ ਦੀ ਲਾਈਫ ਵੀ ਕਾਫੀ ਜ਼ਿਆਦਾ ਹੁੰਦੀ ਹੈ I ਈ-ਔਟੋਜ਼ ਨੂੰ ਵੀ ਡੀਜ਼ਲ/ਸੀ.ਐਨ.ਜੀ ਔਟੋਜ਼ ਦੀ ਤਰਾਂ ਔਟੋਮੈਟਿਵ ਰਿਸਰਚ ਐਸੋਸੀਏਸ਼ਨ ਆਫ਼ ਇੰਡੀਆ (ARAI), ਸੈਂਟਰਲ ਇੰਸਟੀਟਿਊਟ ਆਫ਼ ਰੋਡ ਟ੍ਰਾੰਸਪੋਰਟ (CIRT), ਇੰਟਰਨੈਸ਼ਨਲ ਸੈਂਟਰ ਫਾਰ ਔਟੋਮੈਟਿਵ ਟੈਕਨੋਲੋਜੀ (I-CAT) ਵਰਗੀਆਂ ਸੰਸਥਾਵਾਂ ਵਲੋਂ ਕੀਤੇ ਜਾਣ ਵਾਲੇ ਟੈਸਟ ਤੋਂ ਪਾਸ ਹੋਣ ਤੋਂ ਬਾਦ ਹੀ ਰੋਡ ਚਲਣ ਦੀ ਮੰਜੂਰੀ ਮਿਲਦੀ ਹੈ I ਦੇਸ਼ ਵਿੱਚ ਚਲਣ ਵਾਲੇ ਹਰ ਇਕ ਟੂਵ੍ਹੀਲਰ, ਥ੍ਰੀਵ੍ਹੀਲਰ, ਕਾਰ, ਬਸ, ਟਰੈਕਟਰ ਆਦਿ ਲਈ ਔਟੋਮੈਟਿਵ ਰਿਸਰਚ ਐਸੋਸੀਏਸ਼ਨ ਆਫ਼ ਇੰਡੀਆ, ਸੈਂਟਰਲ  ਇੰਸਟੀਟਿਊਟ ਆਫ਼ ਰੋਡ ਟ੍ਰਾੰਸਪੋਰਟ, ਇੰਟਰਨੈਸ਼ਨਲ ਸੈਂਟਰ ਫਾਰ ਔਟੋਮੈਟਿਵ ਟੈਕਨੋਲੋਜੀ ਤੋਂ ਸਰਟੀਫਾਈ ਹੋਣਾ ਲਾਜ਼ਮੀ ਹੈ I ਜਦ ਕਿ ਰੋਡ ਤੇ ਚਲਣ ਵਾਲੇ ਲੱਗਭਗ ਸਾਰੇ ਈ-ਰਿਕਸ਼ਾ ਬਿਨਾ ਕਿਸੀ ਸੰਸਥਾ ਦੇ ਟੈਸਟ ਜਾਂ ਸਰਟੀਫਿਕੇਟ ਦੇ ਰੋਡ ਤੇ ਚਲਦੇ ਹਨ I  

ਬਿਨਾ ਆਵਾਜ਼ ਪ੍ਰਦੂਸ਼ਣ ਅਤੇ ਕੰਬਾਸ਼ਨ ਇੰਜਣ ਨਾ ਹੋਣ ਕਰਕੇ ਈ-ਆਟੋ ਤੇ ਨਾ-ਮਾਤਰ ਦੀ ਕੰਬਣੀ ਹੁੰਦੀ ਹੈ I ਜਿਸ ਦੇ ਨਾਲ ਡਰਾਈਵਰ ਲਈ ਡਰਾਈਵਿੰਗ ਆਰਾਮਦਾਇਕ ਹੋਏਗੀ ਅਤੇ ਸ਼ਾਰੀਰਿਕ ਤੇ ਮਾਨਸਿਕ ਤਨਾਵ ਵੀ ਕਟੇਗਾ I ਈ-ਆਟੋ ਤੇ ਬੈਠਣ ਵਾਲੀ ਸਵਾਰੀ ਨੂੰ ਵੀ ਇਸ ਨਾਲ ਫਾਇਦਾ ਹੋਏਗਾ ਅਤੇ ਈ-ਆਟੋ ਦੇ ਆਲੇ-ਦੁਆਲੇ ਰੋਡ ਤੇ ਚਲਣ ਵਾਲੇ ਬਾਕੀ ਵਾਹਨਾਂ ਦੇ ਡਰਾਈਵਰ ਅਤੇ ਉਹਨਾਂ ਤੇ ਬੈਠੇ ਲੋਕਾਂ ਨੂੰ ਵੀ ਕਿਸੀ ਤਰਾਂ ਦੀ ਕੋਈ ਮੁਸ਼ਕਿਲ ਨਹੀ ਹੋਵੇਗੀ I

PUNJABI-COMPARISON-CHART-2.jpg
PUNJABI-COMPARISON-CHART-1.jpg

***********************

“राही” ई-ऑटो स्कीम के तहत अमृतसर शहर में चलने वाले डीज़ल ऑटोज़ को ई-ऑटो से बदलने की योजना है । जिसके लिए अमृतसर स्मार्ट सिटी द्वारा हर एक लाभपात्री को 1.25 लाख (एक लाख पच्चीस हजार) रूपऐ की कैश सब्सिडी दी जाएगी । इसके अलावा बैंको से आसान ब्याज दर पर लोन भी राही स्कीम के तहत प्राप्त किया जा सकेगा । राही स्कीम का लाभ सिर्फ उन्ही ऑटो रिक्शा ड्राईवरों को मिलेगा जो की अमृतसर ऑटो रिक्शा कोर्परेटिव सोसायटी के सदस्य होगें ।

कौन-कौन से ऑटो राही स्कीम के तहत वैध होगें?

राही स्कीम के तहत अमृतसर आर.टी.ओ ऑफिस में (पी.बी 02 सीरीज़ वाले) रजिस्टर्ड डीज़ल ऑटो ही कवर किए जाएगें । वर्ष 2017 के बाद तरनतारन जिले के पते पर रजिस्टर्ड डीज़ल ऑटो (चाहे वह पी.बी 02 सीरीज़ वाले हों) राही स्कीम में कवर नहीं किए जाएगें ।

पुराने डीज़ल ऑटो का क्या होगा?

पुराने डीज़ल ऑटो को स्क्रैप कर दिया जाऐगा, ताकि वह दोबारा सिस्टम का हिस्सा ना बन सके । ऑटो मालिक के पुराने ऑटो कि स्क्रैप वैल्यु इम्पैन्लड कंपनी द्वारा नया ई-ऑटो लेते वक्त उसकी डाऊन पेमेंट में काट ली जाएगी । पुराने ई-ऑटो कि स्क्रैप वैल्यु इम्पैन्लड कंपनीयों द्वारा तय की जाएगी । जो हर इम्पैन्लड  कंपनी की अलग-अलग हो सकती है । 

कौन-कौन सी कंपनीयों के ई-ऑटो राही स्कीम के तहत मिलेंगे?  

राही स्कीम के तहत अभी तक पियाजिओ, महिंद्रा और अतुल कंपनी को अमृतसर स्मार्ट सिटी लिमिटेड द्वारा इम्पैन्लड (Empanelled) किया गया है । इच्छुक व्यक्ति अपनी पंसद और सुविधा अनुसार इम्पैन्लड कंपनीयों में से किसी भी कंपनी का ऑटो ले सकता है । लेकिन सब्सिडी 1.25 लाख (एक लाख पच्चीस हजार) रूपऐ ही मिलेगी । 

कौन-कौन से दस्तावेज राही स्कीम का लाभ लेने के लिए जरूरी हैं?

  • आधार कार्ड

  • ड्राईविंग लाईसेंस

  • डीज़ल ऑटो का रजिस्ट्रेशन सर्टीफिकेट

  • अमृतसर ऑटो रिक्शा कोर्परेटिव सोसायटी की मैंबरशिप स्लिप   

नया ई-ऑटो कब और कैसे मिलेगा, पुराना ऑटो कब स्क्रैप होगा?

इच्छुक व्यक्ति को अपने डीजल ऑटो और बाकी के दस्तावेज अपनी पंसद की कंपनी (जिसका ई-ऑटो लेने का वो इच्छुक है) के डीलर को देने होगें । डीलर द्वारा उन दस्तावेजों का सत्यापन कराने के लिए अमृतसर स्मार्ट सिटी को भेजा जाऐगा । लाभार्थी का सत्यापन होने का बाद वह अपनी पंसद की कंपनी का ई-ऑटो ले सकेगा । जिसके लिए उसे  पुराना ऑटो सरेंडर करना होगा और पुराना ऑटो सरेंडर करते ही हाथ के हाथ नया ई-ऑटो लाभार्थी को दे दिया जाएगा । उसके बाद सरेंडर किए गए पुराने ई-ऑटो को स्क्रैप करने की प्रीक्रिया शुरू होगी । लाभार्थी को नया ई-ऑटो लेने के लिए अपने पुराने ऑटो के स्क्रैप होने या फिर दिनों या हफ्तों का इंतजार नही करना पड़ेगा ।

क्या राही स्कीम के तहत अर्जी देने के लिए कोई फीस रखी गई है ?

नही, राही स्कीम का लाभ लेने के लिए किसी भी तरह के फार्म को भरने के लिए किसी भी तरह की कोई भी फीस नही रखी गई है।

ई-ऑटो क्या है?

ई-ऑटो पब्लिक ट्रांसपोर्ट का भविष्य है । क्योंकि ई-ऑटो से किसी भी तरह का प्रदूषण नही होता और इसको चलाने का खर्चा भी काफी कम होने के साथ ही यह & क्षमता (capacity) के मामले में बाकी के डीज़ल / सी.एन.जी ऑटो की ही तरह L5M कैटेगीरी का वाहन है । ई-ऑटो में प्रयोग की जाने वाली टैक्नालजी ई-रिक्शा में प्रयोग होने वाली टैक्नालजी से काफी एडवांस तथा उच्च क्षमता वाली है । ई-ऑटो में प्रयोग होने वाली लीथियम ऑयन बैटरी ना सिर्फ काफी तेजी से चार्ज होती है, ब्लकि बैटरी की लाईफ भी ज्यादा होती है । ई-ऑटोज़ को भी डीजल/सी.एन.जी ऑटोज़ की तरह ही ऑटोमोटिव रिसर्च एसोसिएशन ऑफ इंडिया (ARAI), सैंट्रल इंस्टीटयूट ऑफ रोड ट्रांसपोर्ट (CIRT), इंटरनैश्नल सैंटर फॉर ओटोमेटिव टैक्नोलोजी (I-CAT) जैसी संस्थाओं द्वारा सभी प्रकार के जरूरी टैस्ट पास करने के बाद ही रोड पर चलने की मंजूरी मिलती है । देश में चलने वाले हर एक टूव्हीलर, थ्रीव्हीलर, कार, बस, ट्रक, ट्रैक्टर आदि के लिए ऑटोमोटिव रिसर्च एसोसिएशन ऑफ इंडिया, सैंट्रल इंस्टीटयूट ऑफ रोड ट्रांसपोर्ट या फिर इंटरनैश्नल सैंटर फॉर ओटोमेटिव टैक्नोलोजी से सर्टीफाई होना जरूरी है । जबकि रोड पर चलने वाले लगभग सभी ई-रिक्शा बिना किसी संस्था का टैस्ट पास किए या सर्टीफाई हुए ही चलते हैं ।

                  बिना किसी ध्वनि प्रदूषण तथा कंबशन इंजन ना होने की वजह से ई-ऑटो में किसी भी तरह की कंपन नही होती। जिससे ड्राईवर के लिए ड्राईविंग करना आसान होता है, इससे ड्राईवर के लिए शारीरिक तथा मानसिक तनाव भी कम होता है। ई-ऑटो में बैठने वाले यात्रीयों को इससे फायदा तो होगा ही साथ ही रोड पर ई-ऑटो के आस-पास चलने वाले बाकि के वाहनों के ड्राईवरों तथा उसमें बैठे लोगों को भी किसी तरह की मुशकिल नही होगी।

HINDI-COMPARISON-CHART-2.jpg
HINDI-COMPARISON-CHART-1.jpg
bottom of page