RAAHI Subsidy Scheme
ਰਾਹੀ ਸਕੀਮ ਦੇ ਤਹਿਤ, ਇੱਕ ਈ-ਆਟੋ ਦੀ ਖਰੀਦ 'ਤੇ ਪ੍ਰਤੀ ਲਾਭਪਾਤਰੀ ਨੂੰ 1.25 ਲੱਖ ਰੁਪਏ (1,25,000) ਦੀ ਕੁੱਲ ਨਕਦ ਸਬਸਿਡੀ ਦਿੱਤੀ ਜਾਵੇਗੀ । ਇਹ ਸਬਸਿਡੀ ਈ-ਆਟੋ ਦੀ ਕੁੱਲ ਕੀਮਤ ਤੋਂ ਕੱਟੀ ਜਾਵੇਗੀ, ਜੋ ਆਟੋ ਡੀਲਰ ਅਤੇ ਬੈਂਕ ਨੂੰ ਦਿੱਤੀ ਜਾਵੇਗੀ।
ਲਾਭਪਾਤਰੀ ਨੂੰ ਦੋ ਤਰੀਕਿਆਂ ਰਾਹੀਂ 1.25 ਲੱਖ ਰੁਪਏ ਸਬਸਿਡੀ ਦਿੱਤੀ ਜਾਵੇਗੀ।
ਪਹਿਲਾ: ਜੇਕਰ ਲਾਭਪਾਤਰੀ ਰਾਹੀ ਸਕੀਮ ਅਧੀਨ ਅੰਮ੍ਰਿਤਸਰ ਸਮਾਰਟ ਸਿਟੀ ਵਲੋਂ ਇਮਪੈਨਲੇਡ ਬੈਂਕਾਂ ਤੋਂ ਲੋਨ ਨਾ ਲੈਕੇ ਨਕਦ ਈ-ਆਟੋ ਖਰੀਦਦਾ ਹੈ ਤਾਂ ਲਾਬਪਾਤਰੀ ਨੂੰ ਈ-ਆਟੋ ਖਰੀਦਣ ਲਈ ਪੂਰੀ ਰਕਮ ਨਾ ਦੇ ਕੇ ਸਬਸਿਡੀ ਦੇ ਪੈਸੇ ਅਤੇ ਸਕਰੈਪਿੰਗ ਦੇ ਪੈਸੇ ਕੱਟ ਕੇ ਜੋ ਰਕਮ ਬਚੇਗੀ ਉਹ ਦੇਣੀ ਹੋਵੇਗੀ । ਉਦਾਹਰਨ ਲਈ, ਮੰਨ ਲਓ ਕਿ ਇੱਕ ਈ-ਆਟੋ ਦੀ ਕੀਮਤ 3 ਲੱਖ ਰੁਪਏ ਦੀ ਹੈ ਅਤੇ ਇੱਕ ਪੁਰਾਣੇ ਡੀਜ਼ਲ ਆਟੋ ਦੀ ਸਕ੍ਰੈਪਿੰਗ ਲਾਗਤ 15 ਹਜ਼ਾਰ ਰੁਪਏ ਹੈ। ਇਸ ਲਈ ਅਜਿਹੀ ਸਥਿਤੀ ਵਿੱਚ, ਲਾਭਪਾਤਰੀ ਨੂੰ ਰਾਹੀ ਸਕੀਮ ਦੇ ਤਹਿਤ ਇੱਕ ਈ-ਆਟੋ ਖਰੀਦਣ ਲਈ ਸਿਰਫ 1.60 ਲੱਖ ਰੁਪਏ (1,60,000) ਦਾ ਭੁਗਤਾਨ ਕਰਨਾ ਹੋਵੇਗਾ I ਜਿਵੇਂ:-
ਨਵੇਂ ਈ-ਆਟੋ ਦੀ ਕੀਮਤ : 3,00,000
ਰਾਹੀ ਸਬਸਿਡੀ ਅਤੇ ਸਕਰੈਪਇੰਗ ਦੇ ਪੈਸੇ : 1,40,000
ਨਵੇਂ ਈ-ਆਟੋ ਖਰੀਦਣ ਲਈ ਭੁਗਤਾਨ ਕਰਨ ਦੀ ਰਕਮ :1,60,000
3,00,000 - 1,40,000 = 1,60,000
ਨਕਦ ਵਿੱਚ ਈ-ਆਟੋ ਖਰੀਦਣ 'ਤੇ, ਸਬਸਿਡੀ ਦੀ ਪੂਰੀ ਰਕਮ ਈ-ਆਟੋ ਕੰਪਨੀ ਦੀ ਡੀਲਰਸ਼ਿਪ ਨੂੰ ਦਿੱਤੀ ਜਾਵੇਗੀ।
ਦੂਸਰਾ: ਜੇਕਰ ਲਾਭਪਾਤਰੀ ਰਾਹੀ ਸਕੀਮ ਅਧੀਨ ਅੰਮ੍ਰਿਤਸਰ ਸਮਾਰਟ ਸਿਟੀ ਵਲੋਂ ਇਮਪੈਨਲੇਡ ਬੈਂਕਾਂ ਤੋਂ ਲੋਨ ਲੈਕੇ ਈ-ਆਟੋ ਖਰੀਦਦਾ ਹੈ, ਤਾਂ 1,25,000 ਰੁਪਏ ਦੀ ਸਬਸਿਡੀ ਵਿੱਚੋਂ 75,000 ਰੁਪਏ ਦੀ ਸਬਸਿਡੀ ਈ-ਆਟੋ ਕੰਪਨੀ ਦੀ ਡੀਲਰਸ਼ਿਪ ਨੂੰ ਦਿੱਤੀ ਜਾਵੇਗੀ। ਬਾਕੀ ਸਬਸਿਡੀ (50,000 ਰੁਪਏ) ਨੂੰ ਲਾਭਪਾਤਰੀ ਦੇ ਕਰਜ਼ੇ ਦੇ ਖਾਤੇ ਵਿੱਚ ਐਡਜਸਟ ਕੀਤਾ ਜਾਵੇਗਾ। ਜੋ ਹਰ ਮਹੀਨੇ ਉਸਦੀ EMI (ਮਾਸਿਕ ਕਿਸ਼ਤ) ਵਿੱਚ ਉਦੋਂ ਤੱਕ ਕੱਟਿਆ ਜਾਵੇਗਾ ਜਦੋਂ ਤੱਕ ਉਹ ਪੂਰਾ ਲੋਨ ਨਹੀਂ ਮੋੜਦਾ।
ਉਦਾਹਰਨ ਲਈ, ਮੰਨ ਲਓ ਕਿ ਇੱਕ ਲਾਭਪਾਤਰੀ ਨੇ 3 ਸਾਲਾਂ (36 ਮਹੀਨਿਆਂ) ਲਈ ਇੱਕ ਈ-ਆਟੋ ਖਰੀਦਣ ਲਈ 2 ਲੱਖ ਰੁਪਏ ਦਾ ਲੋਨ ਲਿਆ ਹੈ ਅਤੇ ਉਸਦੀ ਮਾਸਿਕ ਕਿਸ਼ਤ (EMI) 5,000 ਰੁਪਏ ਤੈਅ ਕੀਤੀ ਗਈ ਹੈ। ਰਾਹੀ ਸਕੀਮ ਅਧੀਨ 50,000 ਰੁਪਏ ਦੀ ਸਬਸਿਡੀ ਜੋ ਉਸ ਦੇ ਲੋਨ ਨਾਲ ਐਡਜਸਟ ਕੀਤੀ ਜਾਏਗੀ, ਉਹ ਉਸ ਦੀ ਮਹੀਨੇਂ ਦੀ ਕਿਸ਼ਤ (5000 ਰੁਪਏ) ਵਿੱਚੋਂ ਉਸ ਦੇ ਲੋਨ ਵਾਪਿਸ ਕਰਨ ਦੀ ਮਿਆਦ ਜਾਂ ਸਮਾਂ (36 ਮਹੀਨਿਆਂ) ਦੌਰਾਨ ਹਰ ਮਹੀਨੇ 1388 ਰੁਪਏ ਦੀਆਂ ਕਿਸ਼ਤਾਂ ਵਿੱਚ ਕੱਟੀ ਜਾਵੇਗੀ। ਲਾਭਪਾਤਰੀ ਨੂੰ ਉਸ ਵਲੋਂ ਲਏ ਗਏ ਲੋਨ 'ਤੇ 5,000 ਰੁਪਏ (5000-1388) ਦੀ ਬਜਾਏ 3,612 ਰੁਪਏ ਦੀ ਨਿਸ਼ਚਿਤ ਕਿਸ਼ਤ (EMI) ਅਦਾ ਕਰਨੀ ਹੋਵੇਗੀ। ਜਿਵੇਂ:-
ਲੋਨ ਦੀ ਰਕਮ : 2,00,000 ਰੁਪਏ
ਲੋਨ ਦੀ ਮੁੜ ਅਦਾਇਗੀ ਦੀ ਮਿਆਦ : 36 ਮਹੀਨੇ (3 ਸਾਲ)
ਮਹੀਨੇ ਲਈ ਫਿਕਸ ਕਿਸ਼ਤ (EMI): 5,000 ਰੁਪਏ
ਕਰਜੇ ਦੇ ਨਾਲ ਅਡਜਸਟ ਕੀਤੀ ਸਬਸਿਡੀ : 50,000 ਰੁਪਏ
50,000 ÷ 36 ਮਹੀਨੇ (3 ਸਾਲ) = 1388
5000 – 1388 = 3612
ਲਾਭਪਾਤਰੀ ਵਲੋਂ ਸਬਸਿਡੀ ਤੋਂ ਬਾਅਦ ਦਿੱਤੀ ਜਾਣ ਵਾਲੀ ਲੋਨ ਦੀ ਕਿਸ਼ਤ (EMI): 3612 ਰੁਪਏ
ਕਿਵੇਂ ਪਤਾ ਲਗੇਗਾ ਕਿ ਸਬਸਿਡੀ ਕੌਣ-ਕੌਣ ਪ੍ਰਾਪਤ ਕਰ ਸਕਦਾ ਹੈ?
ਜੇ ਦਿਲਚਸਪੀ ਰੱਖਣ ਵਾਲੇ ਵਿਅਕਤੀ ਕੋਲ ਆਧਾਰ ਕਾਰਡ, ਆਟੋ ਰਜਿਸਟ੍ਰੇਸ਼ਨ ਸਰਟੀਫਿਕੇਟ (ਪੀ.ਬੀ 02 ਸੀਰੀਜ਼, ਅੰਮ੍ਰਿਤਸਰ ਆਰਟੀਓ ਦਫਤਰ ਨਾਲ ਰਜਿਸਟਰਡ), ਡਰਾਈਵਿੰਗ ਲਾਇਸੈਂਸ ਅਤੇ ਆਟੋ ਦੀ ਮਲਕੀਅਤ ਦਾ ਅਫੀਡੇਵਿਟ ਹੈ ਤਾਂ ਉਹ ਸੰਭਵ ਤੌਰ 'ਤੇ ਰਾਹੀ ਸਕੀਮ ਅਧੀਨ ਸਬਸਿਡੀ ਪ੍ਰਾਪਤ ਕਰ ਸਕਦਾ ਹੈ I ਪਰ ਫਿਰ ਵੀ ਪੁਸ਼ਟੀ ਕਰਨ ਲਈ, ਉਸਨੂੰ ਆਪਣੇ ਡੀਜ਼ਲ ਆਟੋ ਅਤੇ ਹੋਰ ਦਸਤਾਵੇਜ਼ ਆਪਣੀ ਪਸੰਦ ਦੀ ਕੰਪਨੀ (ਜਿਸਦਾ ਉਹ ਈ-ਆਟੋ ਲੈਣ ਦਾ ਚਾਹਵਾਨ) ਦੇ ਡੀਲਰ ਨੂੰ ਦੇਣੇ ਪੈਣਗੇ I ਉਹ ਦਸਤਾਵੇਜ਼ ਡੀਲਰ ਦੁਆਰਾ ਤਸਦੀਕ ਲਈ ਅੰਮ੍ਰਿਤਸਰ ਸਮਾਰਟ ਸਿਟੀ ਲਿਮਿਟਿਡ ਨੂੰ ਭੇਜੇ ਜਾਣਗੇ। ਲਾਭਪਾਤਰੀ ਦੀ ਤਸਦੀਕ ਤੋਂ ਬਾਅਦ ਹੀ ਉਹ ਸਬਸਿਡੀ ਪ੍ਰਾਪਤ ਕਰ ਸਕੇਗਾ I ਅੰਮ੍ਰਿਤਸਰ ਸਮਾਰਟ ਸਿਟੀ ਲਿਮਿਟਿਡ ਵਲੋਂ ਦਸਤਾਵੇਜ਼ ਨੂੰ 15 ਦਿਨਾਂ ਦੇ ਅੰਦਰ-ਅੰਦਰ ਤਸਦੀਕ ਕਰ ਦਿੱਤਾ ਜਾਏਗਾ I
ਬੈਂਕ ਤੋਂ ਲੋਨ ਲੈਣ ਲਈ ਕਿਹੜੀਆਂ ਸ਼ਰਤਾਂ ਅਤੇ ਦਸਤਾਵੇਜ਼ ਜਰੂਰੀ ਹਨ?
-
ਬਿਨੈਕਾਰ ਸਥਾਨਕ ਨਿਵਾਸੀ (ਅੰਮ੍ਰਿਤਸਰ) ਹੋਣਾ ਚਾਹੀਦਾ ਹੈ I
-
ਬਿਨੈਕਾਰ ਕੋਲ ਸਥਾਨਕ ਨਿਵਾਸ ਪ੍ਰਮਾਣ ਵਜੋਂ ਆਧਾਰ ਕਾਰਡ ਜਾਂ ਵੋਟਰ ਕਾਰਡ ਹੋਣਾ ਚਾਹੀਦਾ ਹੈ I
-
ਬਿਨੈਕਾਰ ਕੋਲ ਯੋਗ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ I
-
ਬਿਨੈਕਾਰ ਕੋਲ ਪੈਨ ਕਾਰਡ ਵੀ ਹੋਣਾ ਚਾਹੀਦਾ ਹੈ I
-
ਬਿਨੈਕਾਰ ਰਾਹੀ ਸਕੀਮ ਅਧੀਨ ਇੱਕ ਯੋਗ ਲਾਭਪਾਤਰੀ ਹੋਣਾ ਚਾਹੀਦਾ ਹੈ I
ਰਾਹੀ ਸਕੀਮ ਤਹਿਤ ਕਿਹੜੇ-ਕਿਹੜੇ ਬੈਂਕਾਂ ਤੋਂ ਲੋਨ ਲਿਆ ਜਾ ਸਕਦਾ ਹੈ?
ਰਾਹੀ ਸਕੀਮ ਤਹਿਤ ਪੰਜਾਬ ਗ੍ਰਾਮੀਣ ਬੈਂਕ, ਸਟੇਟ ਬੈਂਕ ਆਫ ਇੰਡੀਆ, ਯੂਨੀਅਨ ਬੈਂਕ ਆਫ ਇੰਡੀਆ ਅਤੇ ਇੰਡੀਅਨ ਬੈਂਕ ਤੋਂ ਲੋਨ ਲਿਆ ਜਾ ਸਕਦਾ ਹੈ।
*********************
राही स्कीम के तहत कुल 1.25 लाख (1,25,000) रूपऐ की कैश सब्सिडी प्रति लाभार्थी को ई-ऑटो खरीदने पर मिलेगी । यह सब्सिडी ई-ऑटो कुल कीमत से काटकर दी जाएगी, जो की ऑटो डीलर और बैंक को दी जाएगी।
1.25 लाख रूपऐ की सब्सिडी दो माध्यम से लाभार्थी को मिलेगी ।
पहला माध्यम: अगर लाभार्थी राही स्कीम के तहत अमृतसर स्मार्ट सिटी द्वारा पैन्लड बैंको से लोन ना लेकर नगद ई-ऑटो खरीदता है, तो लाभार्थी को ई-ऑटो खरीदने के लिए उसकी पूरी कीमत देने की जगह सब्सिडी के पैसे और स्क्रैपिंग के पैसे काटकर जो भी रकम बनेगी वो देनी होगी। जैसे मान लीजिए ई-ऑटो की कीमत 3 लाख रूपए है और पुराने डीज़ल ऑटो की स्क्रैपिगं की कीमत 15 हजार रूपए है । तो ऐसे में लाभार्थी को राही स्कीम के तहत ई-ऑटो खरीदने के लिए सिर्फ 1.60 लाख (1,60,000) रूपऐ ही देने होगें ।
नए ई-ऑटो की कीमत : 3,00,000
राही सब्सिडी और स्क्रैपिंग के पैसे : 1,40,000
नए ई-ऑटो खरीदने के लिए अदा करने की कीमत :1,60,000
3,00,000 - 1,40,000 = 1,60,000
नकद ई-ऑटो खरीदने पर सब्सिडी की सारी रकम ई-ऑटो कंपनी की डीलरशिप को दी जाएगी ।
दूसरा माध्यम: अगर लाभार्थी राही स्कीम के तहत अमृतसर स्मार्ट सिटी द्वारा ईम्पैन्लड किए गए बैंको से लोन ई-ऑटो खरीदता है तो उस मामले में 1,25,000 की सब्सिडी में से 75,000 रूपऐ की सब्सिडी ई-ऑटो कंपनी की डीलरशिप को दी जाएगी। बाकी की बची हुई सब्सिडी (50,000 रूपऐ) लाभार्थी के लोन खाते के साथ एडजस्ट कर दी जाएगी । जो की उसे हर महीने जब तक की वह पूरा लोन चुका नही देता उसकी ई.एम.आई (महीने की किशतों) में कटती जाएगी । जैसे मान लिजिए कि लाभार्थी ने 2 लाख रूपयों का लोन 3 वर्षों (36 महीनें) के लिए ई-ऑटो खरीदने के लिए लिया है और उसके महीने की किशत (ई.एम.आई) 5,000 रूपऐ फिक्स की गई है । तो राही स्कीम के तहत 50,000 रूपयों की सब्सिडी जो उसके लोन के साथ एडजस्ट की गई है, वह उसे उसकी लोन अविधि या पीरियड (36 महीनों) के दौरान हर महीनें 1388 रूपऐ कि किशत में उसके लोन की किशत (5000 रूपए) से कटती जाएगी । लाभार्थी को उसके द्वारा लिए गए लोन पर फिक्स गई किशत (ई.एम.आई) 5,000 रूपऐ ना देकर ब्लकि 3612 रूपऐ (5000-1388) की किशत (ई.एम.आई) देनी होगी ।
लिए गए लोन की रकम: 2,00,000 रूपऐ
लोन चुकाने की अविधि (पीरियड) : 36 महीनें (3 साल)
महीने की फिक्स की गई किशत (EMI): 5,000 रूपऐ
लोन के साथ एडजस्ट की गई सब्सिडी : 50,000 रूपऐ
50,000 ÷ 36 महीनें (3 साल) = 1388
5000 – 1388 = 3612
सब्सिडी के बाद लाभार्थी द्वारा भुगतान की जाने वाली ऋण की किस्त (EMI): 3612 रूपऐ
कैसे पता चलेगा की कौन-कौन सब्सिडी प्राप्त कर सकता है?
अगर इच्छुक व्यक्ति के पास आधार कार्ड, डीज़ल ऑटो का रजिस्ट्रेशन सर्टीफिकेट (पी.बी 02 सीरीज़, अमृतसर आर.टी.ओ ऑफिस से रजिस्टर्ड), ड्राईविंग लाईसेंस है तो वह संभवत राही स्कीम के तहत सब्सिडी प्राप्त कर सकता है । लेकिन फिर भी पुष्टी करने के लिए उसे अपने डीज़ल ऑटो और बाकी के दस्तावेज अपनी पंसद की कंपनी (जिसका ई-ऑटो लेने का वो इच्छुक है) के डीलर को देने होगें । डीलर द्वारा उन दस्तावेजों को सत्यापन करने के लिए अमृतसर स्मार्ट सिटी लिमिटेड को भेजा जाऐगा । लाभार्थी का सत्यापन होने पर ही वह सब्सिडी प्राप्त कर सकेगा । अमृतसर स्मार्ट सिटी लिमिटेड द्वारा दस्तावेजों को सत्यापन करने की समय सीमा 15 दिनों की रहेगी ।
बैंक से लोन लेने के लिए कौन-कौन सी शर्ते और दस्तावेज जरूरी हैं?
-
आवेदनकर्ता स्थानिय निवासी (अमृतसर) होना चाहिए।
-
आवेदनकर्ता के पास लोकल रेसीडेंस प्रूफ को तौर पर आधार कार्ड या वोटर कार्ड होना चाहिए ।
-
आवेदनकर्ता के पास वैध ड्राईविंग लाइसेंस होना चाहिए ।
-
आवेदनकर्ता के पास पैन कार्ड भी होना चाहिए ।
-
आवेदनकर्ता राही स्कीम के तहत वैध लाभपात्री होना चाहिए ।
राही स्कीम के तहत कौन-कौन से बैकों से लोन लिया जा सकता है?
राही स्कीम के तहत पंजाब ग्रामीण बैंक, स्टेट बैंक ऑफ इंडिया, यूनियन बैंक ऑफ इंडिया और इंडियन बैंक से लोन लिया जा सकता है ।